Wednesday, 17 April 2013

Anand Kaaraj--Sikh wedding

ਇਹਨਾ ਨੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਦਾ ਕੁਝ ਵੀ ਗਿਆਨ ਨਹੀ ਹੈ ਪਰ ਦਮ ਭਰਦੇ ਨੇ ਕਿ ਗੁਰੂ ਗਰੰਥ ਸਾਹਿਬ ਜੀ ਸਾਡੇ ਗੁਰੂ ਨੇ ਪਰ ਗੁਰੂ ਜੀ ਦਾ ਅਤੇ ਸਿਖ ਰਹਿਤ ਮਰਯਾਦਾ ਦਾ ਇੰਨਾ ਭਾਰੀ ਖੰਡਣ ਕਿ ਬਾਣੀ ਹੀ ਉਲਟਾ ਦਿੱਤੀ ਅਤੇ ਦਿੱਲੀ ਕਮੇਟੀ ਨੇ ਇਹਨਾ ਪੰਥ ਦੋਖੀ ਅਨਸਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ! ਅੱਗੇ ਤੁਹਾਨੂ ਦੱਸਾਂਗਾ ਕਿ ਇਹਨਾ ਬਾਣੀ ਕਿਵੇਂ ਉਲਟੀ!

Anand Kaaraj

ਲਾਵਾਂ ਦੀ ਰਸਮ ਨੂ ਚਲਦੇ ਹੋਇ ੪੦੦ ਸਾਲ ਤੋਂ ਵਧ ਦਾ ਸਮਾ ਬੀਤ ਚੁਕਾ ਹੈ ਪਰ ਹੁਣ ਕੁਝ ਗੁਰੂ ਦ੍ਰੋਹੀਆਂ ਨੇ ਪੰਥ ਵਿਚ ਇਕ ਹੋਰ ਵਿਵਾਦ ਖੜਾ ਕਰ ਦਿੱਤਾ ਹੈ ਇੰਜ ਰਸਮ ਨੂ ਬਦਲਣ ਦੀ ਕੋਸ਼ਿਸ਼ ਕਰਕੇ? ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ ਕਿ ਰਸਮਾਂ ਨੂ ਬਦਲਣ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੋਵੇ ਪਰ ਕੀ ਇਸ ਬਦਲਾਓ ਨਾਲ ਸਿਖੀ ਵਿਚ ਕੋਈ ਹੋਰ ਤਬਦੀਲੀ ਆਵੇਗੀ, ਜਿਸ ਨਾਲ ਪੰਥ ਚੜਦੀ ਕਲਾ ਵੱਲ ਜਾਵੇ? ਨਹੀਂ  ! ਜਿਵੇਂ ਇਹ ਗੁਰੂ ਦ੍ਰੋਹੀ ਦਸਮ ਪਿਤਾ ਦੀ ਲਿਖਤ ਨੂ ਨਹੀਂ ਮਨਦੇ, ਤਿਵੇਂ ਹੀ ਇਹ ਹੋਰਨਾ ਸਿਖਾਂ ਨੂ ਭੰਬਲ ਭੂਸੇ ਚ ਪਾਈ ਰਖਦੇ ਨੇ, ਇਹਨਾ ਦਾ ਮਕ਼ਸਦ ਪੰਥ ਨੂ ਦੋ ਫਾੜ ਹੀ ਕਰਨਾ ਹੈ ਕਿਓਂਕਿ ਇਹਨਾ ਵਿਚ ਜਿਆਦਾਤਰ ਤੇ ਸਰਕਾਰੀ ਏਜੇਂਟ ਨੇ ਜੋ ਪੰਥ ਨੂ ਕਮਜੋਰ ਅਤੇ ਖਾਲਸਾ ਦੀ ਹੋਂਦ ਖਤਮ ਕਰਨਾ ਚਾਹੁੰਦੇ ਨੇ ! ਜਦੋਂ ੧੯੮੪ ਵਿਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਤਾਂ ਵੀ ਇੰਦਿਰਾ ਦੀ ਪੁਰਜੋਰ ਕੋਸ਼ਿਸ਼ ਸੀ ਕਿ ਸਿਖਾਂ ਨੂ ਐਸਾ ਸਬਕ ਸਿਖਾਓ ਕਿ ਓਹ ਮੁੜ ਸਿਰ ਚੁਕਣ ਦੀ ਜੁਰਤ ਨਾ ਕਰ ਸਕਣ, ਇਸੇ ਮਨਸੂਬੇ ਨਾਲ ਹੀ ਕੁਝ ਮਹੀਨੇ ਬਾਦ ਨਵੰਬਰ ਦੇ ਸ਼ੁਰੂ ਵਿਚ ਹੀ ਇੰਦਿਰਾ ਨੂ ਗੋਲੀ ਮਾਰ ਦੇਣ ਤੋਂ ਬਾਦ ਮਿਥੀ ਸਾਜਿਸ਼ ਹੇਠ ਸਿਖਾਂ ਦਾ ਕਤਲੇ ਆਮ ਸਾਰੇ ਮੁਲਕ ਵਿਚ ਕੀਤਾ ਗਿਆ ! http://violatingfaith.blogspot.com/ 

ਇਥੇ ਹੀ ਬਸ ਨਹੀਂ ਕੀਤੀ ਸਗੋਂ ਆਪਣੇ ਖ਼ਰੀਦੇ ਹੋਏ ਕੁਝ ਪੰਥ ਦੋਖੀ ਪੁਲਸ ਅਫਸਰਾਂ (ਕੇ ਪੀ ਐਸ ਗਿੱਲ, ਸੁਮੇਧ ਸੈਨੀ ਜਿਹੇ) ਤੋਂ ਸਿਖ ਨੌਜਵਾਨਾ ਦਾ ਕਤਲੇਆਮ ਹੀ ਕਰਵਾ ਦਿੱਤਾ? ਇਹ ਕਤਲੇਆਮ ਕੋਈ ਇਕ ਦੋ ਦਿਨ ਨਹੀਂ, ਪੂਰੇ ਗਿਆਰਾਂ ਸਾਲ ੧੯੮੪-੧੯੯੫)  ਚਲਿਆ ਅਤੇ ਇਕ ਜਵਾਨ ਪੀੜੀ ਸਿਖਾਂ ਦੀ ਹਮੇਸ਼ਾ ਵਾਸਤੇ ਖਤਮ ਕਰ ਦਿੱਤੀ ਗਈ ! ਇਸ ਜ਼ਾਲਿਮ ਪੰਜਾਬ ਸਰਕਾਰ ਦੇ ਨੁਮਾਇੰਦੇ ਬਿਅੰਤ ਸਿੰਘ ਨੂ ਸਿਖਾਂ ਨੇ ਸੋਧਾ ਲਾ ਦਿੱਤਾ ! ਅੰਤ ਵਿਚ ਜਦੋਂ ਸਿਖ ਖਤਮ ਨਾ ਹੋਏ ਪਰ ਜੋਰ ਫੜ ਦੇ ਗਏ ਤਾਂ ਸਰਕਾਰ ਨੇ ਸਿਖੀ ਵਿਰਸੇ ਨੂ ਖਤਮ ਕਰਨ ਦੀ ਕੋਝੀ ਚਾਲ ਚਲੀ ਅਤੇ ਇਸ ਮਕ਼ਸਦ ਲਈ ਓਸ ਨੇ ਰਾਗੀ ਦਰਸ਼ਨ ਸਿੰਘ, ਹਰਜਿੰਦਰ ਦਿਲਗੀਰ, ਗੁਰਬਕਸ਼ ਸਿੰਘ (ਕਾਲਾ ਅਫਗਾਨਾ), ਇੰਦਰ ਘੱਗਾ ਅਤੇ ਕੁਝ ਹੋਰ ਬੰਦੇ ਖਰੀਦ ਲਏ, ਮਿਸ਼ਨਰੀਆਂ ਨੂ ਵੀ ਪੈਸੇ ਖੁੱਲ ਕੇ ਦਿੱਤੇ ਗਾਏ ਜਿਸ ਨਾਲ ਇਹਨਾ ਪਹਿਲਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂ ਨਕਾਰਿਆ ਅਤੇ ਫਿਰ ਗੁਰੂ ਗਰੰਥ ਸਾਹਿਬ ਜੀ ਵਿਚੋਂ ਵੀ ਕਈ ਸਵਾਲ ਚੂਕ ਕੇ ਜਿਵੇਂ, ਰਾਗ ਮਾਲਾ. ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ ਆਦਿਕ ਤੇ ਸਵਾਲ ਖੜੇ ਕੀਤੇ ਫਿਰ ਲਾਵਾਂ ਵਿਚ ਫੇਰੇ ਵੀ ਬਾਣੀ ਦੇ ਉਲਟ ਕੀਤੇ---ਬਾਣੀ ਤੋਂ ਇਨਕਾਰੀ ਹੀ ਹੋ ਗਏ? ਜੇ ਬਾਣੀ ਤੋਂ ਉਲਟ ਜਾਣਾ ਹੈ ਤੇ ਬਾਣੀ ਤੋ ਇਨਕਾਰੀ ਹੀ ਤੇ ਹੋਏ---ਰਾਹ ਫੜ ਲਈ ਬਿਪਰਨ ਕੀ ਰੀਤ ਦੀ ਪਰ ਪੰਥ ਨੂ ਦੋ ਫਾੜ ਕਰ ਦਿੱਤਾ ਅਤੇ ਸਿਖ ਰਹਿਤ ਮਰਿਆਦਾ ਜੋ ਦਸ ਸਾਲ ਦੇ ਸਮੇ ਵਿਚ ਪੰਥ ਦੇ ਬੜੇ ਸੁਲਝੇ ਵਿਦਵਾਨਾ ਨੇ ਤਿਆਰ ਕੀਤੀ ਸੀ ਅਤੇ ਪੰਥ ਪ੍ਰਵਾਨਿਤ ਹੈ---ਉਸ ਤੋਂ ਵੀ ਇਨਕਾਰੀ ਹੋ ਗਏ ! ਨਿਤਨੇਮ ਦੀ ਬਾਣੀਆਂ ਨੂ ਨਕਾਰ ਦਿੱਤਾ, ਅਮ੍ਰਿਤ ਤੇ ਸਵਾਲ ਖੜੇ ਕੀਤੇ---ਇੰਜ ਇਹਨਾ ਨੇ ਸਰਕਾਰ ਦਾ ਪਖ ਪੂਰਿਆ ਅਤੇ ਸਿਖੀ ਨੂ ਖਤਮ ਕਰਨ ਵਿਚ ਹਿੰਦੂ ਫਿਰਕਾ ਪ੍ਰਸਤ ਅਤੇ ਹਿੰਦੂ ਸਰਕਾਰ ਦੇ ਮਨਸੂਬੇ ਨੂ ਕਾਮਿਆਬ ਬਣਾਓਣ ਵਿਚ ਪੂਰੀ ਮਦਦ ਕੀਤੀ !

ਪਿਛੇ ਜਿਹੇ ਦੋ ਕੁ ਸਾਲ ਪਹਿਲਾਂ ਦਿੱਲੀ ਦੇ ਗੁਰਦਵਾਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਜੀ (ਸਰਨਾ ਜੀ ਦੇ ਖਾਸ)ਦੀ ਮੰਜੂਰੀ ਨਾਲ ਦਸਮ ਗ੍ਰੰਥ ਦੇ ਵਿਰੋਧੀਆਂ ਵੱਲੋਂ ਇਕ ਨਵੰ ਪ੍ਰਪੰਚ ਰਚਿਆ ਗਿਆ ਅਤੇ ਲਾਵਾਂ ਵੇਲੇ ਦੋ ਲਾਵਾਂ ਤੇ ਲਾੜੇ ਨੂ ਅੱਗੇ ਕਰਕੇ ਲਈਆਂ ਗਿਆਂ ਫਿਰ ਅੰਤਲੀਆਂ ਦੋ ਲਾਵਾਂ ਲਾੜੀ (ਕੁੜੀ)ਨੂ ਅੱਗੇ ਕਰਕੇ ਪੜੀਆਂ ਗਈਆਂ ! ਜਦੋਂ ਪੁਛਿਆ ਗਿਆ ਤੇ ਜਵਾਬ ਦਿੱਤਾ ਕਿ ਸਿਖ ਧਰਮ ਵਿਚ ਕੁੜੀ ਮੁੰਡੇ ਵਿਚ ਕੋਈ ਫਰਕ ਨਹੀ ਹੈ ਅਤੇ ਦੋਹਾਂ ਨੂ ਹਕ਼ ਬਰਾਬਰ ਨੇ ਇਸ ਕਰਕੇ ਦੋਹਾਂ ਨੇ ਰਲ ਕੇ ਬਾਕੀ ਜਿੰਦਗੀ ਗੁਜਾਰਨੀ ਹੈ ਇਸ ਵਾਸਤੇ ਕੁੜੀ ਤੇ ਮੁੰਡਾ ਬਰਾਬਰੀ ਦੇ ਹਕ਼ਦਾਰ ਨੇ ! 
  
ਜਦੋਂ ਮੈਨੂ ਇਸ ਗੱਲ ਦਾ ਪਤਾ ਲਗਾ ਤੇ ਮੈਨੂ ਇਹਨਾ ਦਸਮ ਵਿਰੋਧੀਆਂ ਦੀ ਗੱਲ ਤੇ ਬੜਾ ਹਾਸਾ ਆਇਆ ਤੇ ਨਾਲ ਹੀ ਇਹਨਾ ਦੀ ਮੂਰਖਤਾ ਤੇ ਰੋਣਾ ਵੀ ਆਇਆ ਕਿ ਇਹਨਾ ਨੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਦਾ ਕੁਝ ਵੀ ਗਿਆਨ ਨਹੀ ਹੈ ਪਰ ਦਮ ਭਰਦੇ ਨੇ ਕਿ ਗੁਰੂ ਗਰੰਥ ਸਾਹਿਬ ਜੀ ਸਾਡੇ ਗੁਰੂ ਨੇ ਪਰ ਗੁਰੂ ਜੀ ਦਾ ਅਤੇ ਸਿਖ ਰਹਿਤ ਮਰਯਾਦਾ ਦਾ ਇੰਨਾ ਭਾਰੀ ਖੰਡਣ ਕਿ ਬਾਣੀ ਹੀ ਉਲਟਾ ਦਿੱਤੀ ਅਤੇ ਦਿੱਲੀ ਕਮੇਟੀ ਨੇ ਇਹਨਾ ਪੰਥ ਦੋਖੀ ਅਨਸਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ! ਅੱਗੇ ਤੁਹਾਨੂ ਦੱਸਾਂਗਾ ਕਿ ਇਹਨਾ ਬਾਣੀ ਕਿਵੇਂ ਉਲਟੀ ! ਪਰ ਪਹਿਲਾਂ ਇਹ ਚੇਤੇ ਰਖੋ ਕਿ ਗੁਰੂ ਹਰ ਰਾਇ ਜੀ ਨੇ ਰਾਮ ਰਾਇ ਨੂ 'ਆਸਾ ਦੀ ਵਾਰ' ਜੀ ਦੀ ਤੁੱਕ ਵਿਚ ਇਕ ਲਫਜ਼ ਦੇ ਬਦਲੀ ਕਰਣ (ਮਿੱਟੀ ਮੁਸਲਮਾਨ ਕੀ... ਦੀ ਜਗਾਹ ਤੇ ਮਿੱਟੀ ਬੇਇਮਾਨ ਕੀ) ਕਹਿਣ ਤੇ ਪੰਥ ਚੋਂ ਛੇਕ ਦਿੱਤਾ ਸੀ ਪਰ ਇਹਨਾ ਗੁਰੂ ਦ੍ਰੋਹਿਆਂ ਤੇ ਨਾ ਹੀ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਵੱਲੋਂ ਜਾਂ ਦਿੱਲੀ ਕਮੇਟੀ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ! ਅੱਜ ਵੀ ਇਹ ਤਰਸੇਮ ਸਿੰਘ ਆਪਣੇ ਓਹਦੇ ਤੇ ਕਾਇਮ ਹੈ !  


ਪਹਿਲੀ ਗੱਲ ਤੇ ਇਹ ਹੈ ਕਿ ਸਿਖ ਰਹਿਤ ਮਰਿਆਦਾ (ਪੰਥ ਦੇ ਉਘੇ ਵਿਦਵਾਨਾ ਨੇ ਦਸ ਸਾਲ ਦੀ ਸਖਤ ਮਿਹਨਤ ਨਾਲ ਇਸ ਦਾ ਖਰੜਾ ਤਿਆਰ ਕੀਤਾ ਸੀ ਅਤੇ ਫਿਰ ਪੰਥ ਨੇ ਇਸਨੁ ਮਨਜੂਰੀ ਦਿੱਤੀ, ਇਹ ਪੰਥ ਪ੍ਰਵਾਨਿਤ ਮਰਿਆਦਾ ਹੈ ਅਤੇ ਹਰ ਸਿਖ ਇਸ ਤੇ ਚਲਣ ਲਈ ਪਾਬੰਦ ਹੈ ! ਇਹ ਕੁਝ ਨਿਯਮ ਕਾਇਦੇ ਨੇ ਜੋ ਸਮਾਜ ਦੀ ਭਲਾਈ ਅਤੇ ਸਿਖੀ ਦੀ ਚੜਦੀ ਕਲਾ ਲਈ ਲਾਗੂ ਕੀਤੇ ਗਏ ਨੇ) ਦੀ ਨਿਖੇਧੀ ਕਰਣ ਵਾਲ ਸਿਖੀ ਦਾ ਸਗਾ ਨਹੀਂ ਹੋ ਸਕਦਾ, ਜਿਹਨਾ ਗ੍ਰੰਥੀ ਸਿੰਘਾਂ ਨੇ ਇਹ ਲਾਵਾਂ ਦੀ ਰਸਮ ਅਤਾ ਕੀਤੀ--ਓਹ ਵੀ ਗੁਣਹਿਗਾਰ  ਨੇ ਅਤੇ ਕਨੂਨੀ ਨਜ਼ਰਿਏ ਨਾਲ ਇਸ ਵਿਆਹ ਦੀ ਕੋਈ ਮਾਨਤਾ ਵੀ ਨਹੀਂ ਹੈ ਕਿਓਂਕਿ ਜਿਸ ਵਿਆਹ ਵਿਚ ਸਿਖ ਰਹਿਤ ਮਰਿਆਦਾ ਦਾ ਪਾਲਣ ਨਹੀਂ ਕੀਤਾ ਗਿਆ--ਓਹ ਵਿਆਹ ਤੇ ਆਪਣੇ ਆਪ ਹੀ ਰੱਦ ਹੋ ਜਾਂਦਾ, ਵੇਖੋ ਸਿਖ ਰਹਿਤ ਮਰਿਆਦਾ ..."(ਚਚ) ਅਨਮਤ ਵਾਲਿਆ ਦਾ ਵਿਆਹ ਅਨੰਦ ਦੀ ਰੀਤੀ ਨਾਲ ਨਹੀਂ ਹੋ ਸਕਦਾ"। ਜਿਹਨਾ ਲਾਵਾਂ ਵਿਚ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਗਈ---ਓਹਨਾ ਨੂ ਮਰਿਆਦਾ ਮੁਤਾਬਿਕ ਮਾਨਤਾ (ਸਰਟੀਫਿਕੇਟ) ਕਿਵੇਂ ਦਿੱਤਾ ਜਾ ਸਕਦਾ? ਇਹ ਵਿਚਾਰਣ ਯੋਗ ਗੱਲ ਹੈ ! ਪਰ ਦਿੱਲੀ ਸਿਖ ਗੁਰਦੁਆਰਾ ਕਮੇਟੀ ਨੇ ਇਹ ਗੁਰਬਾਣੀ ਉਲਟ ਜਾ ਕੇ ਇਹ ਲਾਵਾਂ ਕਰਵਾਇਆਂ, ਸਿਖ ਰਹਿਤ ਮਰਿਆਦਾ ਦਾ ਪਾਲਣ ਨਹੀਂ ਕੀਤਾ ਅਤੇ ਫਿਰ ਇਸ ਵਿਆਹ ਨੂ ਸਰਟੀਫਿਕੇਟ ਦੇ ਕੇ ਆਪਣੀ ਪ੍ਰਵਾਨਗੀ ਵੀ ਦਿੱਤੀ---ਇਹ ਵੱਡੇ ਗੁਣਹਿਗਾਰ ਨੇ !  
  

ਪਰ ਇਸਦੇ ਸਿੱਟੇ ਇਹ ਨਿਕਲੇ ਕਿ ਕਈ ਪਿਛ ਲੱਗੂ ਸਿੰਘਾਂ ਨੇ ਵੀ ਇਹ ਰਾਹ ਫੜ ਲਈ ! ਹੋਰ ਵੀ ਕਿੱਸੇ ਸੁਣਨ ਨੂ ਮਿਲੇ ਕਿ ਇੰਜ ਲਾਵਾਂ ਪੜੀਆਂ ਗਈਆਂ ! ਫਿਰ ਅਸੀਂ ਇਹ ਚਰਚਾ ਫੇਸ ਬੁਕ ਤੇ ਸ਼ੁਰੂ ਕੀਤੀ, ਓਥੇ ਵੀ ਸਾਨੂ ਕਈ ਸੱਜਣ ਮਿਲੇ ਜੋ ਇਸ ਰੀਤ ਨੂ ਸਹੀ ਦੱਸਦੇ ਸੀ ਅਤੇ ਇਹਨਾ ਇਹ ਜਾਣਕਾਰੀ ਮੰਗੀ ਕਿ ਗੁਰੂ ਗਰੰਥ ਸਾਹਿਬ ਜੀ ਵਿਚ ਕਿਥੇ ਲਿਖਿਆ ਹੈ ਕਿ ਮੁੰਡਾ ਹੀ ਲਾਵਾਂ ਲੈਂਦੇ ਹੋਇ ਅੱਗੇ ਤੁਰੇਗਾ ? ਇਹ ਗੱਲ ਬਹੁਤ ਹੀ ਡੂੰਗੀ ਹੈ ਕਿਓਂ ਕਿ ਜਦੋਂ ਰਾਗੀ ਸਿੰਘ ਲਾਵਾਂ ਪੜਦੇ ਨੇ ਤਾਂ ਲੋਕੀ ਆਪਣੇ ਕੰਮਾ ਵਿਚ ਰੁਝੇ ਰਹਿੰਦੇ ਨੇ ਅਤੇ ਕੋਈ ਸੁਣਦਾ ਤੇ ਹੈ ਨਹੀਂ ਕਿ ਗੁਰੂ ਜੀ ਕੀ ਕਹਿ ਰਹੇ ਨੇ ? ਬਸ !  ਲਾਵਾਂ ਵੇਲੇ ਵੀ ਮੁੰਡੇ ਦੀਆਂ ਸਾਲੀਆਂ ਵੀ ਮੁੰਡੇ ਨੂ ਟਿਚਰਾਂ ਕਰਦੀਆਂ ਰਹਿਣ ਗਿਆਂ ਜਾਂ ਤੰਗ ਕਰਦੀ ਰਹਿਣਗੀਆਂ ਪਰ ਗੁਰਬਾਣੀ ਤੇ ਕਿਸੇ ਸੁਣਨੀ ਨਹੀਂ, ਲਾਵਾਂ ਵੀ ਇੰਜ ਸੁਣਦੇ ਨੇ ਜਿਵੇਂ ਪੰਡਿਤ ਮੰਤਰ ਪੜ ਰਿਹਾ ਹੋਵੇ ! ਇਸ ਵਾਸਤੇ ਸੋਝੀ ਕਿਥੋਂ ਆਵੇ ! ਪੁਰਾਣੀ ਕਹਾਵਤ ਹੈ--"ਅਨਿਆਂ ਵਿਚ ਕਾਣਾ ਰਾਜਾ" ! ਮਤਲਬ ਜਿਥੇ ਸਾਰੇ ਗਿਆਨ ਵਿਹੂਣੇ ਬੈਠੇ ਹੋਣ ਤੇ ਓਥੇ ਗਿਆਨ ਕਿਸ ਨੂ ਦਿੱਤਾ ਜਾਵੇ, ਗੁਰੁਦੁਆਰੇ ਵੀ ਅਜਕਲ ਦੁਕਾਨਦਾਰੀ ਹੀ ਕਰਦੇ ਨੇ, ਓਹਨਾ ਨੇ ਫਿਕਸ ਕੀਤੇ ਪੈਸੇ ਲੈਣੇ ਤੇ ਗਾਂਹ ਤੋਰਨਾ, ਕਿਸੇ ਨੇ ਸੁਣਿਆ ਕਿ ਨਹੀਂ--ਕੋਈ ਫਰਕ ਨਹੀਂ ਪੈਂਦਾ ! ਰਾਗੀ ਸਿੰਘਾਂ ਨੇ ਵੀ ਆਪਣੀ ਡੀਓਟੀ ਪੂਰੀ ਕੀਤੀ, ਦੋ ਸਬਦ ਪੜੇ, ਚਾਰੇ ਲਾਵਾਂ ਪੜੀਆਂ ਤੇ ਮਾਇਆ ਕਠੀ ਕੀਤੀ ਤੇ ਚਲਦੇ ਬਣੇ--ਕੀ ਲੈਣਾ ਦੁਨਿਆ ਤੋਂ, ਸਿਖੀ ਤੇ ਦਿਲ ਵਿਚ ਹੈ--ਵਿਖਾ ਕੇ ਕੀ ਕਰਨਾ? ਖੈਰ ਗੱਲ ਚਲੀ ਹੈ ਤੇ ਪੂਰੀ ਵੀ ਕਰੀਏ ਕਿ ਬਾਣੀ ਕਿਵੇਂ ਉਲਟਾਈ ਗਈ ਜੇ ਲਾਵਾਂ ਕੁੜੀ ਨੂ ਅੱਗੇ ਕਰ ਕੇ ਲਈਆਂ ਗਈਆਂ ਤਾਂ? ਤੇ ਭਾਈ ਜੀ ਅੰਗ ੯੬੩ ਤੇ....
ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ ॥ ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥ {ਅੰਗ 963}  



ਹੁਣ ਇਸ ਸਬਦ ਵਿਚ ਪੰਜਵੇਂ ਪਾਤਸ਼ਾਹ ਜੀ ਫੁਰਮਾਓਂਦੇ ਨੇ ਕਿ 'ਪੱਲੇ ਤੈਂਡੇ ਲਾਗੀ', ਜਿਸ ਦਾ ਸ਼ਾਬਦਿਕ ਅਰਥ ਹੈ ਕਿ ਲਾੜੀ ਹੀ (ਇਸਤਰੀ) ਹੀ ਵਰ (ਪੁਰਖ) ਦੇ ਲੜ ਲਗਦੀ, ਉਸ ਦਾ ਪੱਲਾ ਫੜ ਦੀ ਹੈ ਪਰ ਜੇ ਕਰ ਅਸੀਂ ਭਾਵਾਰਥਕ ਤਰਜੁਮਾ ਕਰੀਏ ਤੇ ਜਿਵੇਂ ਸਾਰੀ ਗੁਰਬਾਣੀ ਵਿਚ, ਸਾਰੇ ਹੀ ਗੁਰੂ ਗਰੰਥ ਸਾਹਿਬ ਜੀ ਵਿਚ ਅਕਾਲ ਪੁਰਖ ਨੂ ਗੁਰੂ ਨਾਨਕ ਜੀ ਇਕ ਇਸਤਰੀ ਦੀ ਨਿਆਈਂ  ਪੁਜਦੇ ਨੇ, ਅਤੇ ਇਸ ਸਬਦ ਵਿਚ ਵੀ ਪੰਜਵੇਂ ਨਾਨਕ ਜੀ ਇਹੋ ਅਰਜੋਈ ਕਰਦੇ ਨੇ ਕਿ ਹੇ ਵਾਹਿਗੁਰੂ ਜੀ, ਮੈਂ ਦੁਨਿਆਵੀ ਸਿਫਤਾਂ ਅਤੇ ਨਿੰਦਾ ਨੂ ਛੱਡ ਕੇ ਆਪ ਜੀ ਦੇ ਪੱਲੇ ਜਾ ਲੱਗੀ ਹਾਂ ਅਤੇ ਹੁਣ ਮੈਨੂ ਹੋਰ ਕਿਸੇ ਤੇ ਨਿਸ਼ਚਾ ਨਹੀ ਹੈ ਤੇ ਮੈਨੂ ਪ੍ਰਵਾਨ ਕਰੋ !  

ਹੁਣ ਪੱਲੇ ਕਿਸ ਨੇ ਲਗਣਾ ਹੈ ਅਤੇ ਕਿਓਂ? ਮੁੰਡੇ ਨੇ ਜਾਂ ਕੁੜੀ ਨੇ? ਪੱਲੇ ਤੈਂਡੇ ਲਾਗੀ ....ਤੋਂ ਸਾਫ਼ ਜ਼ਾਹਿਰ ਹੈ ਕਿ ਕੁੜੀ ਨੇ ਓਸ ਮਰਦ ਦਾ ਪੱਲਾ ਫੜਨਾ ਹੈ ਜੋ ਓਸ ਦੀ ਰਖਿਆ ਕਰ ਸਕਦਾ ਹੋਵੇ, ਜਿਸ ਤੇ ਓਸ ਨੂ ਪੂਰਾ ਵਿਸ਼ਵਾਸ ਹੋਵੇ, ਭਰੋਸਾ ਹੋਵੇ ਕਿ ਓਸ ਦੇ ਸੁਖ-ਦੁਖ ਵਿਚ ਓਹ ਓਸ ਦਾ ਸਾਥ ਨਹੀਂ ਛੱਡੇਗਾ, ਔਖੀ ਘੜੀ ਵਿਚ ਓਸਦਾ ਸਾਥ ਦੇਵੇਗਾ ਤਾਂ ਹੀ ਤੇ ਓਹ ਮਨ ਵਿਚ ਨਿਸ਼ਚਾ ਕਰਕੇ ਓਸ ਨੂ ਤਨ-ਮਨ ਸੌਂਪਣ ਦਾ ਨਿਸ਼ਚਾ ਕਰਦੀ ਹੈ .... ਵੇਖੋ....


ਬਾਬਾ ਮੈ ਵਰ ਦੇਹ ਮੈ ਹਰ ਵਰ ਭਾਵਈ ਤਿਸ ਕੀ ਬਲ ਰਾਮ ਜੀਓ!! ਅੰਗ ੭੬੩ !! 
ਹੇ ਪਿਤਾ ਜੀ, ਮੈਨੂ ਇਹੋ ਜਿਹਾ ਵਰ ਦਿਓ ਜਿਸਨੂ ਖਸਮ ਮੰਨ ਕੇ ਮੈਂ ਸੁਖ ਪੂਰਵਕ ਉਸ ਦੇ ਆਸਰੇ ਆਪਣਾ ਜੀਵਨ ਬਤੀਤ ਕਰ ਸਕਾਂ ! ਇਥੇ ਇਕ ਕਾਮਿਨੀ ਆਪਣੇ ਬਾਬਲ ਨੂ ਯੋਗ ਵਰ ਲਭਣ ਦੀ ਬਿਨਤੀ ਕਰਦੀ ਹੈ, ਇਸਦਾ ਕਿ ਅਰਥ ਹੋਇਆ-ਇਹੋ ਕਿ ਓਹ ਵਰ ਢੋਲ ਬਾਬਲਾ ਜਿਹੜਾ ਮੇਰਾ ਅੰਤ ਤਕ ਸਹਾਈ ਹੋਵੇ, ਜਿਸ ਦੀ ਮੈਂ ਸਦਾ ਲਈ ਬਣ ਸਕਾਂ ! 

ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਾਬਦਿਕ ਅਰਥ ਹੋਰ ਨੇ ਅਤੇ ਭਾਵ ਅਰਥ ਹੋਰ ! ਕਿਸੇ ਵੀ ਸਬਦ ਦੇ ਅਰਥ ਉਸਦੇ ਪੜਨ ਤੋਂ ਹੀ, ਉਸਦੇ ਸ਼ਾਬਦਿਕ ਅਰਥ ਲੈ ਕੇ ਜੇ ਕੀਤੇ ਜਾਣਗੇ ਤੇ ਹਮੇਸ਼ਾ ਹੀ ਗਲਤ ਹੋਣਗੇ ! ਇਹ ਪੰਥ ਦੋਖੀ ਸਿਰਫ ਸ਼ਾਬਦਿਕ ਅਰਥਾਂ ਤੇ ਹੀ ਜਾਂਦੇ ਨੇ, ਜਿਵੇਂ ਮੈਂ ਪਹਿਲਾਂ ਲਿਖਿਆ ਹੈ ਕਿ ਸਾਰੀ ਗੁਰਬਾਣੀ ਵਿਚ ਗੁਰੂ ਸਾਹਿਬਾਨ ਆਪਣੇ ਆਪ ਨੂ ਇਸਤਰੀ ਦੀ ਨਿਆਈਂ ਪੇਸ਼ ਕਰਦੇ ਨੇ ਅਤੇ ਜੀਵਾਤਮਾ ਨੂ ਇਹੋ ਉਪਦੇਸ ਦਿੰਦੇ ਨੇ ਕਿ
"ਵਡਹੰਸੁ ਮਹਲਾ ੧ ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ ਰਹਾਉ ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥ {ਅੰਗ 557}"

"ਅਰਥ: ਹੇ ਭੈਣ! (ਜਿਸ ਜੀਵ-ਇਸਤ੍ਰੀ ਨੂੰ ਇਹ ਯਕੀਨ ਬਣ ਜਾਏ ਕਿ) ਮੇਰਾ ਖਸਮ-ਪ੍ਰਭੂ ਸਾਰੇ ਸੁਖਾਂ ਦਾ ਸੋਮਾ ਹੈ, ਉਹ (ਖਸਮ-ਪ੍ਰਭੂ ਨੂੰ ਛੱਡ ਕੇ) ਹੋਰਨਾਂ ਨੂੰ (ਸੁਖਾਂ ਦਾ ਵਸੀਲਾ ਸਮਝ ਕੇ) ਪ੍ਰਸੰਨ ਕਰਨ ਨਹੀਂ ਤੁਰੀ ਫਿਰਦੀ !! 1 !! ਰਹਾਉ।!
ਜਿਸ ਜੀਵ-ਇਸਤ੍ਰੀ ਦੇ ਪੱਲੇ ਇਹ ਗੁਣ ਹੈ (ਜਿਸ ਜੀਵ-ਇਸਤ੍ਰੀ ਨੂੰ ਯਕੀਨ ਹੈ ਕਿ ਪ੍ਰਭੂ ਹੀ ਸੁਖਾਂ ਦਾ ਸੋਮਾ ਹੈ, ਉਹ) ਪ੍ਰਭੂ-ਪਤੀ (ਦਾ ਪੱਲਾ ਫੜ ਕੇ ਉਸ) ਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ) ਪਰ ਜਿਸ ਦੇ ਪੱਲੇ ਇਹ ਗੁਣ ਨਹੀਂ ਹੈ (ਤੇ ਜੋ ਥਾਂ ਥਾਂ ਭਟਕਦੀ ਫਿਰਦੀ ਹੈ) ਉਹ (ਆਤਮਕ ਸੁਖ ਵਾਸਤੇ) ਵਿਅਰਥ ਹੀ ਤਰਲੇ ਲੈਂਦੀ ਹੈਹਾਂ, ਜੇ ਉਸ ਦੇ ਅੰਦਰ ਭੀ ਇਹ ਗੁਣ ਆ ਜਾਏ, ਤਾਂ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਦਾ ਸਫਲ ਉੱਦਮ ਕਰ ਸਕਦੀ ਹੈ।।।।
ਜੇ ਜੀਵ-ਇਸਤ੍ਰੀ ਦਾ ਉੱਚਾ ਆਚਰਨ ਕਾਮਣ ਪਾਣ ਦਾ ਕੰਮ ਦੇਵੇ, ਜੇ ਉਸ ਦਾ ਮਨ ਧਾਗਾ ਬਣੇ ਤਾਂ ਇਸ ਮਨ ਧਾਗੇ ਦੀ ਰਾਹੀਂ ਉਸ ਨਾਮ-ਮੋਤੀ ਨੂੰ ਆਪਣੇ ਚਿੱਤ ਵਿਚ ਪ੍ਰੋ ਲਏ (ਧਨ ਪਦਾਰਥ ਆਦਿਕ ਕਿਸੇ) ਮੁੱਲ ਨਾਲ ਨਹੀਂ ਮਿਲ ਸਕਦਾ।।।।
(ਪਰ ਨਿਰੀਆਂ ਗੱਲਾਂ ਨਾਲ, ਹੇ ਸੁਖ-ਸਾਗਰ! ਤੇਰੇ ਚਰਨਾਂ ਵਿਚ ਨਹੀਂ ਪਹੁੰਚ ਜਾਈਦਾ) ਹੇ ਪਤੀ-ਪ੍ਰਭੂ! ਜੇ ਮੈਂ (ਤੇਰੇ ਦੇਸ ਦਾ) ਸਦਾ ਰਾਹ ਹੀ ਪੁੱਛਦੀ ਰਹਾਂ, ਪਰ ਉਸ ਰਸਤੇ ਉਤੇ ਤੁਰਾਂ ਕਦੇ ਭੀ ਨਾਹ, ਮੂੰਹ ਨਾਲ ਭੀ ਆਖੀ ਜਾਵਾਂ ਕਿ ਮੈਂ (ਤੇਰੇ ਦੇਸ ਤਕ) ਅੱਪੜ ਗਈ ਹਾਂ, ਉਂਞ ਕਦੇ ਤੇਰੇ ਨਾਲ ਬੋਲ ਚਾਲ ਨਾਹ ਬਣਾਇਆ ਹੋਵੇ (ਕਦੇ ਤੇਰੇ ਦਰ ਤੇ ਅਰਦਾਸ ਭੀ ਨਾਹ ਕੀਤੀ ਹੋਵੇ), ਇਸ ਤਰ੍ਹਾਂ ਤੇਰੇ ਚਰਨਾਂ ਵਿਚ ਟਿਕਾਣਾ ਨਹੀਂ ਮਿਲ ਸਕਦਾ।।।।
ਹੇ ਨਾਨਕ! (ਇਹ ਯਕੀਨ ਜਾਣ ਕਿ) ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ ਸੁਖ-ਦਾਤਾ ਨਹੀਂ, (ਤਾਂ ਤੇ ਉਸ ਦੇ ਦਰ ਤੇ ਅਰਦਾਸ ਕਰ ਤੇ ਆਖ-) ਹੇ ਪ੍ਰਭੂ-ਪਤੀ! ਜੇਹੜੀ ਜੀਵ-ਇਸਤ੍ਰੀ ਤੇਰੇ ਚਰਨਾਂ ਵਿਚ ਜੁੜੀ ਰਹਿੰਦੀ ਹੈ ਉਹ ਤੈਨੂੰ ਪ੍ਰਸੰਨ ਕਰ ਲੈਂਦੀ ਹੈ (ਤੇ ਆਤਮਕ ਸੁਖ ਮਾਣਦੀ ਹੈ)।।।।।।"

ਹੁਣ ਵੇਖੋ ਕਿ ਪ੍ਰਭੁ ਨੂ ਪਤੀ ਕਰਕੇ ਜਾਣਿਆ ਹੈ ਦ੍ਰਿੜ ਨਿਸ਼ਚਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੇ ਹੈ ! ਜਿਵੇਂ ਇਕ ਪਤਨੀ ਆਪਣੇ ਪਤੀ ਦਾ ਪੱਲਾ ਫੜਦੀ ਹੈ ਅਤੇ ਤੋੜ ਨਿਭਾਓਂਦੀ ਹੈ ਇਵੇਂ ਹੀ ਜੀਵਾਤਮਾ ਉਸ ਅਕਾਲ ਪੁਰਖ ਦਾ ਪੱਲਾ ਫੜੇ ਜੋ ਉਸ ਨੂ ਇਸ ਸੰਸਾਰ ਸਾਗਰ ਵਿਚੋਂ ਪਾਰ ਲੰਘਾ ਸਕਦਾ ਹੈ ! 

ਰਹਿਤ ਮਰਿਯਾਦਾ ਵਿਚ ਵੇਖੋ ਕੀ ਲਿਖਿਆ ਹੈ ਆਨੰਦ ਕਾਰਜ ਬਾਰੇ :
ਙ) ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲਗੇਸੰਗਤ ਜਾਂ ਰਾਗੀ ਕੀਰਤਨ ਕਰਨਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬਿਠਾਏ ਜਾਣਲੜਕੀ, ਲੜਕੇ ਦੇ ਖੱਬੇ ਪਾਸੇ ਬੈਠੇਸੰਗਤ ਦੀ ਆਗਿਆ ਲੈ ਕੇ 'ਅਨੰਦ' ਪੜ੍ਹਾਉਣ ਵਾਲਾ ਸਿੱਖ (ਮਰਦ ਜਾਂ ਇਸਤਰੀ) ਲੜਕੇ ਲੜਕੀ ਤੇ ਉਨ੍ਹਾਂ ਦਿਆਂ ਮਾਪਿਆਂ ਜਾਂ ਸਰਬਰਾਹਾਂ ਨੂੰ ਖੜ੍ਹਾ ਕਰ ਕੇ 'ਅਨੰਦ' ਦੇ ਅਰੰਭ ਦਾ ਅਰਦਾਸਾ ਸੋਧੇਫਿਰ ਉਹ ਲੜਕੇ ਲੜਕੀ ਨੂੰ ਗੁਰਮਿਤ ਅਨੁਸਾਰ ਗ੍ਰਹਿਸਤ ਧਰਮ ਦੇ ਫ਼ਰਜ਼ਾਂ ਦਾ ਉਪਦੇਸ਼ ਕਰੇਪਹਿਲੇ, ਦੋਹਾਂ ਨੂੰ ਸਾਂਝਾ ਉਪਦੇਸ਼ ਕਰੇਇਸ ਵਿਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ-ਪਤਨੀ ਦੇ ਸਬੰਧ ਨੂੰ ਜੀਵ ਤੇ ਪ੍ਰਮਾਤਮਾ ਦੇ ਪਿਆਰ ਦੇ ਨਮੂਨੇ ਉਤੇ ਢਾਲਣ ਦੀ ਵਿਧੀ ਦੱਸੇਆਪਸ ਵਿਚ ਪ੍ਰੇਮ ਦਵਾਰਾ "ਏਕ ਜੋਤਿ ਦੁਇ ਮੂਰਤੀ" ਹੋਣਾ ਦੱਸੇ ਤੇ ਇਕੁਰ ਗ੍ਰਹਿਸਤ ਧਰਮ ਨਿਬਾਹੁੰਦੇ ਹੋਏ ਆਪਣੇ ਸਾਂਝੇ ਭਰਤਾ 'ਅਕਾਲ ਪੁਰਖ'ਨਾਲ ਇਕਮਿਕ ਹੋਣਾ ਦ੍ਰਿੜ੍ਹਾਵੇਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਬਾਹੁਣ ਦਾ ਸਾਧਨ ਬਨਾਉਣਾ ਹੈਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ ਹੈਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵਖੋ-ਵਖਰੇ, ਗ੍ਰਹਿਸਤ ਧਰਮ ਦੇ ਫ਼ਰਜ਼ ਦੱਸੇ ਜਾਣਵਰ ਨੂੰ ਦੱਸਿਆ ਜਾਵੇ ਕਿ ਲੜਕੀ ਵਾਲਿਆਂ ਨੇ ਤੁਹਾਨੂੰ ਹੀ ਸਭ ਤੋਂ ਵਧੀਕ ਯੋਗ ਜਾਣ ਕੇ ਵਰ ਚੁਣਿਆ ਹੈਆਪ ਨੇ ਆਪਣੀ ਪਤਨੀ ਨੂੰ ਅਰਧੰਗੀ ਜਾਣ ਕੇ ਸਾਰੀਆਂ ਅਵਸਥਾਂ ਵਿਚ ਇਕੋ ਜਿਹਾ ਪਿਆਰ ਕਰਨਾ ਹੈ ਤੇ ਵੰਡ ਛਕਣਾ ਹੈਏਸ ਦੇ ਸਰੀਰ ਤੇ ਇੱਜ਼ਤ ਦੇ ਰਾਖੇ ਤੁਸੀਂ ਹੋਇਸਤਰੀ-ਬਰਤ ਧਰਮ ਵਿਚ ਪੱਕੇ ਰਹਿਣਾਇਸ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ-ਪਿਤਾ ਤੇ ਸੰਬੰਧੀਆਂ ਤੁੱਲ ਆਦਰ ਦੇਣਾਕੰਨਿਆਂ ਨੂੰ ਦੱਸਿਆ ਜਾਵੇ ਕਿ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜ਼ੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈਆਪ ਇਨ੍ਹਾਂ ਦੇ 'ਨਿਰਮਲ ਭਉ' ਵਿਚ ਰਹਿੰਦੇ ਹੋਏ ਇਨ੍ਹਾਂ ਨੂੰ ਹੀ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ, ਦੁਖ ਸੁਖ, ਦੇਸ ਪਰਦੇਸ ਵਿਚ ਆਪਣੇ ਪਤੀ-ਬਰਤ ਧਰਮ ਵਿਚ ਪੱਕੇ ਰਹਿਣਾ, ਸੇਵਾ ਕਰਨੀਇਨ੍ਹਾਂ ਦੇ ਮਾਤਾ ਪਿਤਾ ਤੇ ਸੰਬੰਧੀਆਂ ਨੂੰ ਆਪਣੇ ਮਾਤਾ ਪਿਤਾ ਤੇ ਸੰਬੰਧੀਆਂ ਵਾਂਗ ਜਾਣਨਾਉਪਦੇਸ਼ ਦੀਆਂ ਗੱਲਾਂ ਪ੍ਰਵਾਨ ਕਰਦੇ ਹੋਏ ਵਰ ਤੇ ਕੰਨਿਆਂ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਫਿਰ ਲੜਕੀ ਦਾ ਪਿਤਾ ਜਾਂ ਮੁਖੀ ਸੰਬੰਧੀ ਲੜਕੇ ਦਾ ਪੱਲਾ ਲੜਕੀ ਦੇ ਹੱਥ ਫੜਾਵੇ ਤੇ ਤਾਬਿਆ ਬੈਠਾ ਸੱਜਣ ਸੂਹੀ ਮਹਲਾ ੪ ਵਿਚ ਦਿਤੀਆਂ ਲਾਵਾਂ ਦਾ ਪਾਠ ਸੁਣਾਵੇਹਰੇਕ ਲਾਂਵ ਦਾ ਪਾਠ ਹੋਣ ਮਗਰੋਂ ਅੱਗੇ ਵਰ ਤੇ ਪਿੱਛੇ ਕੰਨਿਆਂ, ਵਰ ਦਾ ਪੱਲਾ ਫੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਪ੍ਰਕਰਮਾਂ ਕਰਨਪ੍ਰਕਰਮਾਂ ਕਰਨ ਸਮੇਂ ਰਾਗੀ ਜਾਂ ਸੰਗਤ ਲਾਵਾਂ ਨੂੰ ਕ੍ਰਮ ਅਨੁਸਾਰ ਸੁਰ ਨਾਲ ਗਾਈ ਜਾਣ ਅਤੇ ਵਰ ਕੰਨਿਆਂ ਹਰ ਇਕ ਲਾਂਵ ਮਗਰੋਂ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਖੜ੍ਹੇ ਹੋ ਜਾਣਉਪਰੰਤ ਮੱਥਾ ਟੇਕ ਕੇ ਆਪਣੀ ਥਾਂ ਤੇ ਬੈਠ ਜਾਣ ਤੇ ਰਾਗੀ ਸਿੰਘ ਜਾਂ ਅਨੰਦ ਕਰਾਉਣ ਵਾਲਾ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਪਉੜੀ ਦਾ ਪਾਠ ਕਰੇਫਿਰ 'ਅਨੰਦ' ਦੀ ਸਮਾਪਤੀ ਦਾ ਅਰਦਾਸਾ ਸੋਧਿਆ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ
  ਤੇ ਹੁਣ ਤੁਸੀਂ ਆਪ ਹੀ ਦੱਸੋ ਕਿ ਪੱਲਾ ਕਿਸ ਨੇ ਫੜਨਾ ਹੈ-ਮਰਦ ਨੇ ਜਾਂ ਇਸਤਰੀ ਨੇ? 

ਅਜਮੇਰ ਸਿੰਘ ਰੰਧਾਵਾ !!

0091-9811857449

ANAND KARAJ (LAWAAN).

According to the Gurbani one can attain state of 'Anand' (getting to know about Waheguru)followed by Sehaj (blissful feeling on finding Waheguru) while passing through a state of 'Vismaad' (growing in Divine Love). 

Anand belongs to realm of "Sacha Gian" (dharam) acquired  from the Gurbani (religious scriptures). Sacha Gian leads to Nam Japna/Simran, which helps to bring about necessary cleansing in getting rid of one's past sins/ignorance and that leads one slowly to a state of Anand where one enjoys sweet introductory taste of the presence of Waheguru.

ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ (Raag Suhi M. 4, GGS. 773-74).  In the first round of the marriage ceremony, the Lord sets out His Instructions for performing the daily duties of married life.
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ   Instead of the hymns of the Vedas to Brahma, embrace the righteous conduct of Dharma, and renounce sinful actions.
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ  Meditate on the Lord's Name; embrace and enshrine the contemplative remembrance of the Naam.
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ Worship and adore the Guru, the Perfect True Guru, and all your sins shall be dispelled.
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ By great good fortune, celestial bliss is attained, and the Lord, Har, Har, seems sweet to the mind. 
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ Servant Nanak proclaims that, in this, the first round of the marriage ceremony, the marriage ceremony has begun. ||1|| 

In the Anand state the Waheguru leads the devotee to a deeper understanding of Gurbani, which brings about fearfulness and removal of Homai to enable one to start seeing Waheguru's presence all around. 

ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ In the second round of the marriage ceremony, the Lord leads you to meet the True Guru, the Primal Being.
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ With the Fear of God, the Fearless Lord in the mind, the filth of egotism is eradicated.
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ In the Fear of God, the Immaculate Lord, sing the Glorious Praises of the Lord, and behold the Lord's Presence before you.
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ The Lord, the Supreme Soul, is the Lord and Master of the Universe; He is pervading and permeating everywhere, fully filling all spaces. 
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ Deep within, and outside as well, there is only the One Lord God. Meeting together, the humble servants of the Lord sing the songs of joy.
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ Servant Nanak proclaims that, in this, the second round of the marriage ceremony, the unstruck sound current of the Shabad resounds. ||2||

Having a feeling of presence of Waheguru all around fills the mind with Divine Love (Vismaad), which keeps the devotee imbued with Gurbani all the time as a guide.

ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ In the third round of the marriage ceremony, the mind is filled with Divine Love. 
 ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ Meeting with the humble Saints of the Lord, I have found the Lord, by great good fortune.
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ I have found the Immaculate Lord, and I sing the Glorious Praises of the Lord. I speak the Word of the Lord's Bani.
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ By great good fortune, I have found the humble Saints, and I speak the Unspoken Speech of the Lord.
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ The Name of the Lord, Har, Har, Har, vibrates and resounds within my heart; meditating on the Lord, I have realized the destiny inscribed upon my forehead.
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ Servant Nanak proclaims that, in this, the third round of the marriage ceremony, the mind is filled with Divine Love for the Lord. ||3||

After sustaining the state of 'Vismaad' for sometime, one feels oneself in intuitive peace and joy and one enjoys an increasing sense of connectivity with Waheguru all the time. This leads on to 'Sahaj awastha' where one is in tune with Waheguru and Waheguru's name automatically resounds and resonates in devotee's consciousness - a state of Sehaj (an unbroken link with Divinity i.e LIV is enjoyed in Sehaj-awastha and all worldy desires stand nearly fulfilled).

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ In the fourth round of the marriage ceremony, my mind has become peaceful; I have found the Lord.
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ As Gurmukh, I have met Him, with intuitive ease; the Lord seems so sweet to my mind and body. 
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ The Lord seems so sweet; I am pleasing to my God. Night and day, I lovingly focus my consciousness on the Lord.
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ I have obtained my Lord and Master, the fruit of my mind's desires. The Lord's Name resounds and resonates. 
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ The Lord God, my Lord and Master, blends with His bride, and her heart blossoms forth in the Naam. 
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ   Servant Nanak proclaims that, in this, the fourth round of the marriage ceremony, we have found the Eternal Lord God.||4||2||

A daily reciting of "Lavaan" produces a divine environment. Please try and enjoy the bliss that it creates with time.

No comments:

Post a Comment