Saturday 22 June 2013

Guru Nanak at Hemkunt by : ajmer singh ji






Guru Nanak at Hemkunt

Route map to visit Hemkunt Sahib and Kagbhushund taal from Gobind Ghat

1)- Light brown line shows the path to Hemkunt Sahib from Gobind Ghat,
2)- Pink line shows the route map to Kagbhushudi taal from Bhonder village-enroute to Hemkunt Sahib from Gobind Ghat,
3)- Blue line shows the positions of Hemkunt Sahib and Kagbhushudi Taal.
4)- White lines squire shows the location of Hemkunt Sahib ji,
5)- Light blueish clor squire shows location of Kagbhushudi Taal,
6)- Green lines squire shows location of Gobind Ghat from where the pilgrimage to Hemkunt Sahib starts.

ਸਾਖੀ ਕਾਗ੍ਭੁਸੁੰਡ ਨਾਲ ਹੋਈ !!
(ਇਹ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੇ ਪੰਨਾ ੨੭੩ ਤੇ ਹੈ )


Gurudwara Hemkunt

ਤਾਂ ਗੁਰੂ ਜੀ, ਮੈਂ ਅਤੇ ਮਰਦਾਨਾ ਤਿਨੇ ਹੀ ਕਾਗ੍ਭੁਸੁੰਡ ਦੇ ਆਸਣ ਪਰ ਜਾਇ ਖੜੇ ਹੋਇ ਤਾਂ ਅਗੇ ਕਾਗ ਭੁਸੁੰਡ ਜੀ ਕਥਾ ਕਰਦੇ ਆਹੇ, ਜਦ ਕਥਾ ਦਾ ਭੋਗ ਪਾਇਆ  ਸਭ ਸਿਧ, ਮੁਨੀ, ਦੇਵਤਾ ਆਪਣੇ ਆਪਣੇ ਸਥਾਨ ਨੂ ਗਏ ! ਸਭ ਪੰਛੀਆਂ ਦੇ ਰੂਪ ਹੈ ਸਨ ਤਾਂ ਸ੍ਰੀ ਗੁਰੂ ਕੀ ਆਗਿਆ ਤੇ ਮਰਦਾਨਾ ਕੀਰਤਨ ਲਗਾ ਕਰਨ ਤਾਂ ਕਾਗ ਭੁਸੁੰਡ ਸੁਨ ਕੇ ਕਹਿਆ -ਇਹ ਕਿਸਕਾ ਸਬਦ ਹੈ ਔਰ ਕਿਸਕਾ ਕਹਿਆ ਹੈ ਤਾਂ ਮਰਦਾਨਾ ਆਖਿਆ ਗੁਰੂ ਨਾਨਕ ਕਾ ਕਹਿਆ ਹੁਆ ਹੈ ਤਾਂ ਕਾਗ ਭੁਸੁੰਡ ਨੇ ਕਹਿਆ ਕਲਜੁਗ ਵਿਚ ਜੀਆਂ ਦੇ ਉਧਾਰ ਕਰਨ ਵਾਸਤੇ ਕਥਾ ਕੀਰਤਨ  ਕੀਤਾ ਹੈ ਅਤੇ ਸਭ ਨਿਰੰਜਨ ਨਿਰੰਕਾਰ ਨੇ ਆਪ ਅਵਤਾਰ ਧਾਰਿਆ ਹੈ ਸੋ ਇਹੀ ਨਾਨਕ ਤਪਾ ਹੈ  ਜੀ ਤਾ ਮਰਦਾਨੇ ਕਹਿਆ ਹੇ ਰਿਖਿਸਰ ਜੀ ਏਹੀ ਹੈਂ ਜੋ ਤੁਮਰੇ ਸਨਮੁਖ ਬੈਠੇ ਹੈਂ ਤਾਂ ਕਾਗ ਭੁਸੁੰਡ ਸੁਨ ਕਰ ਬੜਾ ਪ੍ਰਸੰਨ  ਭਯਾ ਅਤੇ ਬਾਬਾ ਜੀ ਦੇ ਚਰਨਾ ਉਪਰ ਮਥਾ  ਟੇਕਿਆ ਅਤੇ ਨਾਨਕ ਜੀ ਬੜੇ ਪ੍ਰਸੰਨ ਹੁਏ ਅਤੇ ਕਿਹਾ ਹੇ ਰਿਖੀ ਜੀ ਤੁਸੀਂ ਉੱਤਮ ਸਰੋਤਾ ਹੋ, ਸ੍ਰੀ ਭਗਵੰਤ ਦਾ ਜਸ ਸੁਨ ਕੇ ਪ੍ਰਸੰਨ ਹੋਤੇ ਹੋ, ਕਈ ਸਰੋਤਾ ਰਾਗ ਰਾਗਨੀ ਕੀ ਪਰਖ ਕਰਤੇ ਹੈਂ, ਤੁਮ ਉੱਤਮ ਸਰੋਤਾ ਹੋ ਜੋ ਸਬਦ ਤੇ ਤਾਤ ਪਰਜ ਨੂ ਲਭਦੇ ਹੋ ਤਾਂ ਕਾਗ ਭੁਸੁੰਡ ਨੇ ਕਹਿਆ ਹੇ ਨਾਨਕ ਤਪਾ ਜੀ ਜੋ ਸਬਦ ਦੇ ਤਾਤ ਪਰਜ ਨੂ ਸਮਝਦੇ ਹੈਨ ਸੋ ਰਸ ਪੀਂਦੇ ਹੈਨ, ਜੋ ਰਾਗ ਤਾਂ ਨੂ ਸਮਝਦੇ ਹੈਨ ਸੋ ਛਿਲੜ ਖਾਂਦੇ  ਹੈਨ  ਤਾਂ ਭਾਈ ਬਾਲੇ ਨੇ ਕਿਹਾ, ਹੇ ਪਰਮਹੰਸ ਰਿਖਿਸਰ ਜੀ ਤੁਸੀਂ ਮਹਾ ਪੁਰਖ ਹੋ ਜੀ ਭਗਵੰਤ ਦੇ ਪ੍ਰੇਮੀ ਹੋ ਤੁਸਾਂ ਕਾਗ ਦੀ ਦੇਹੀ ਕਿਓਂ ਪਾਈ ਤਾਂ ਕਾਗ ਭੁਸੁੰਡ ਨੇ ਆਖਿਆ  ਹੇ ਸੰਤ ਜੀ ਇਸ ਦੇਹੀ ਦੇ ਪ੍ਰਤਾਪ ਕਰ ਕੇ ਮੈਂ ਭਗਵੰਤ ਦੇ ਦਰਸਨ ਕਾ ਅਧਿਕਾਰੀ ਭਯਾ ਹੋਂ, ਇਸ ਦੇਹੀ ਦੇ ਪ੍ਰਤਾਪ ਪਰਤਾਪ ਕਰਕੇ ਮੈਨੂ ਭਗਵੰਤ ਦੇ ਜਸ ਕਰਨ ਦੀ ਪਰੀਤ ਪਰਤੀਤ ਭਈ ਹੈ
ਇਸ ਵਾਸਤੇ ਇਹ ਦੇਹੀ ਮੈਨੂ ਪਿਆਰੀ ਹੈ ਅਤੇ ਜਦ ਪ੍ਰਲੈਕਾਲ ਹੋਂਦੀ ਹੈ ਜਲ ਦੀ ਅਰ ਅਗਨ ਦੀ, ਤਦ ਮੈਂ ਓਹੀ ਰੂਪ ਬਣ ਜਾਂਦਾ ਹਾਂ, ਇਹ ਸ਼ਕਤੀ ਭੀ ਮੈਨੂ ਇਸ ਦੇਹੀ ਕਰਕੇ ਮਿਲੀ ਹੈ ਆਰ ਸੁ-ਇਛਤ ਮਿਰਤ-ਜਦ ਚਾਹੋਂ  ਤਦ ਹੀ ਮਰੋਂ, ਇਹ  ਭੀ ਇਸ ਦੇਹੀ ਕੀ ਕਿਰਪਾ ਕਰਕੇ ਹੈ ਤਾਂ ਗੁਰੂ ਜੀ, ਮੈਂ ਪੁਛਿਆ ਹੇ ਰਿਖੀ ਜੀ ਇਸ ਦੇਹੀ ਕਾ ਕਾਰਨ ਕਿਆ ਹੈ ਤਾਂ ਕਾਗ ਭੁਸੁੰਡ ਨੇ ਕਹਿਆ ਕਿ ਪਿਛਲੇ ਜਨਮ ਮੇਰਾ ਬ੍ਰਾਹਮਨ ਕੇ ਘਰ ਜਨਮ ਹੈ ਸੀ ਤੇ ਸਰਗੁਨ (IDOL—WORSHIP) ਕੀ ਉਪਾਸਨਾ ਕਰਦਾ ਸਾਂ ਤਾਂ ਗੁਰੂ ਜੀ ਨੇ ਮੈਨੂ  ਨਿਰਗੁਣ (OMNI-PRESENT) ਦੀ ਉਪਾਸਨਾ ਦੱਸੀ ਤਾਂ ਮੈਂ ਬਰਾਬਰ ਸਰਗੁਣ ਦੀ ਉਪਾਸਨਾ ਪੁਛਾਂ ਤਾਂ ਗੁਰੂ ਜੀ ਨੇ ਮੈਨੂ ਕਿਹਾ ਤੂੰ ਬੜਾ ਕਾਗ (CROW) ਦੀ ਤਰਾਂ ਲੋੰਦਾ ਹੈਂ, ਇਹ ਬਚਨ ਸੁਨ ਕਰ ਮੈਂ ਗੁਰੂ ਜੀ ਦੇ ਚਰਨਾ ਉਤੇ ਮਥਾ ਟੇਕਿਆ ਅਤੇ ਪ੍ਰਾਰਥਨਾ ਕੀਤੀ  ਹੇ ਗੁਰੂ ਜੀ ਤੁਮਰਾ ਬਚਨ ਸਤ ਹੋਵੇਗਾ ਆਪ ਸਤਵਾਦੀ ਹੋ, ਕਾਗ ਦੀ ਦੇਹ ਮਿਲੇ ਤੇ ਪਰਮੇਸਰ ਦਾ ਨਾਮ ਨਾ ਵਿਸਰੇ ਤਾਂ ਗੁਰੂ ਜੀ ਵਰ ਦਿੱਤਾ -ਤੇਰੇ ਰਿਦੇ ਤੇ ਭਗਵੰਤ ਦੀ ਭਗਤੀ ਵਿਸਰੇ ਨਾਹੀ ਤੇ ਮਿਰਤ ਤੇਰੇ ਅਧੀਨ ਹੋਵੇਗੀ, ਜਦ ਤੇਰੀ ਇਛਿਆ ਹੋਵੇ ਤਦ ਮਰੀਂ ਅਰ ਪਿਤਾ ਮੇਰਾ ਦੰਡ ਨਾਮਾ ਹੈ ਤੇ ਮਾਤਾ ਮੇਰੀ ਅਲੰਮਕਾ ਦੇਵੀ, ਇਨਕੋ ਬ੍ਰਹਮਾ ਕਾ ਵਰ ਸੀ, ਪਿਛਲੇ ਜਨਮ ਰਿਖੀ ਹੈਸਨ, ਇਨ ਮਾਤਾ-ਪਿਤਾ ਤੇ ਮੇਰੀ ਕਾਗ ਦੀ ਦੇਹ ਭਈ ਥੀ, ਤਿੰਨਾ ਗੁਰਾਂ ਦੀ ਕਿਰਪਾ ਕਰਕੇ ਸ੍ਰੀ ਰਾਮ ਨਾਮ ਪਾ ਕਰ ਮੰਤ੍ਰ ਸੁਆਸ ਸੁਆਸ ਜਪਣਾ ਮੈਨੂ ਚਿੱਤ ਰਹਿ ਗਿਆ   ਰਹਿਆ ਹੈ, ਤਿਸ ਰਾਮ ਨਾਮ ਦੇ ਭਜਨ ਦਾ ਰਸ ਮੈਨੂ ਪਾਇਆ ਹੈ ਇਸ ਕਰਕੇ ਮੈਂ ਦੇਹ ਨਾਹੀ ਤਿਆਗ ਸਕਦਾ, ਮੇਰੇ ਵੇਖਦਿਆਂ ਕਈ ਵਾਰ ਪਰਲੋ ਆਈ ਹੈ ਜੇ ਜਲ ਦੀ ਪਰਲੋ ਹੁੰਦੀ ਹੈ ਤਾਂ ਜਲ ਹੋ ਜਾਂਦਾ ਹਾਂ ਤੇ ਅਗਨ ਨਾਲ ਅਗਨ ਹੋ ਜਾਂਦਾ ਹਾਂ, ਜੈਸੀ ਪਰਲੋ ਹੁੰਦੀ ਹੈ
ਤੈਸਾ ਰੂਪ ਧਾਰਦਾ ਹਾਂ  ਮੁਝੇ ਸੁਆਸ ਕਾ ਸੰਜਮ ਪ੍ਰਾਪਤ ਹੁਆ ਹੈ ਮੈਂ ਮਰਦਾ ਨਹੀ ਤਾਂ ਗੁਰੂ ਨਾਨਕ ਕਹਿਆ ਰੋਮ ਰਿਖੀ ਤੇ ਤੁਸੀਂ ਭੀ ਬੜੇ ਚਿਰੰਜੀਵ  ਹੋ ਤੁਮਰੇ ਦੇਖਦਿਆਂ ਕਈ ਹੋਏ ਹੈਂ ਕਈ ਹੋਵਣਗੇ ਜਿੰਨਾ ਸ੍ਰੀ ਰਾਮ ਨਾਮ ਦਾ ਸਿਮਰਨ ਕੀਤਾ ਹੈ ਸੋ ਜਨਮ ਮਰਨ ਵਿਚ ਨਹੀਂ ਆਓਂਦੇ, ਸਦਾ ਸੁਖੀ ਰਹਿੰਦੇ ਹੈਂ ਤਾਂ ਗੁਰੂ ਜੀ, ਮੈਂ ਤੇ ਮਰਦਾਨੇ ਕਹਿਆ ਰਿਖੀ ਜੀ ਜੋ ਆਪ ਜੀ ਨੇ ਕਹਿਆ ਹੈ ਸਭ ਸੱਤ ਹੈ ਤਾਂ ਗੁਰੂ ਨਾਨਕ ਜੀ ਕਾਗ ਭੁਸੁੰਡ ਪਾਸੋਂ ਵਿਦਾ ਹੋਏ !
ਆਪ ਸਭ ਨੂ ਸੁਣ ਕੇ ਬੜੀ ਹੈਰਾਨੀ (ਅਸਚਰਜ) ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਵੀ ਹੇਮਕੁੰਟ ਪਰਬਤ ਤੇ ਆਏ ਸੀ---ਇਹੋ ਸਚ ਹੈ. ਭਾਈ ਬਾਲੇ ਜੀ ਦੀ ਜਨਮਸਾਖੀ ਦੇ ਮੁਤਾਬਿਕ ਓਹ ਰਿਖੀ ਕਾਗ ਭੁਸੁੰਡ ਨੂ ਮਿਲੇ ਸੀ ਪਰ ਬਾਲਾ ਜੀ ਨੇ ਇਹ ਨਹੀ ਦਸਿਆ ਕਿ ਇਹ ਸਥਾਨ ਕਿਹੜਾ ਸੀ? ਸੋ ਅਸੀਂ ਗੁੱਗਲ ਸਰਚ ਦਾ ਸਹਾਰਾ ਲੈ ਕੇ ਹੇਮਕੁੰਟ ਪਰਬਤ ਦੇ ਆਲੇ ਦੁਆਲੇ ਭਾਲ ਕੀਤੀ ਤੇ ਸਾਨੂ ਰਿਖੀ ਕਾਗ ਭੁਸੁੰਡ ਦੇ ਅਸਥਾਨ ਦੇ ਦਰਸਨ ਹੋਏ,

KAG BHUSHANDI TAAL IN THE MORNING


Satellite view of valley of Hemkunt Parbat


ਇਥੇ ਵੀ ਪਾਣੀ ਦਾ ਬੜਾ ਵੱਡਾ ਸਰੋਵਰ ਹੈ  ਜਿਸ ਦਾ ਨਾਮ ਅਜ ਵੀ ਕਾਗ ਭੁਸੁੰਡ ਹੀ ਹੈ ਅਤੇ ਇਹ ਸਰੋਵਰ ਸ੍ਰੀ ਹੇਮਕੁੰਟ ਸਾਹਿਬ ਜੀ ਤੋ ੧੯ ਕਿਲੋ ਮੀਟਰ ਦਖਣ ਵਲ ਹੈ ! ਜਦੋਂ ਅਸੀਂ ਗੋਬਿੰਦ ਘਾਟ ਤੋ
ਗੋਬਿੰਦ ਧਾਮ ਦੀ ਜਾਤ੍ਰਾ ਸੁਰੂ ਕਰਦੇ ਹਾਂ ਤੇ ਅਧੇ ਰਸਤੇ ਦੇ ਲਾਗੇ ਇਕ ਪਿੰਡ ਆਓਂਦਾ ਹੈ ਜਿਸ ਦਾ ਨਾਮ ਭਿਓਂਡਰ ਹੈ, ਇਸ ਪਿੰਡ ਨੂ ਲੰਘ ਕੇ ਅਸੀਂ ਗੋਬਿੰਦ ਧਾਮ ਵੱਲ ਚਲੇ ਜਾਂਦੇ ਹਾਂ ਪਰ ਜੇ ਕਰ ਆਪਣੇ ਸੱਜੇ ਹਥ ਵਾਲ ਝਾਤ ਮਾਰੀਏ ਤੇ ਇਕ ਰਸਤਾ ਜਾਂਦਾ ਹੈ ਜੋ ਕਿ ਹਾਥੀ ਪਰਬਤ ਵੱਲ ਜਾਂਦਾ ਹੈ-ਇਹੋ ਰਸਤਾ ਭਿਓਂਡਰ  ਤੋ ਚਲ ਕੇ ਸਿਮਰਲੋਟੀ ਕੇੰਪ ਹੁੰਦੇ ਹੋਏ ਹਾਥੀ ਤਾਲ ਵੱਲ ਜਾਂਦਾ ਹੈ ਜਿਥੋਂ ਅਗੇ ਸੱਜੇ ਹਥ ਹੀ ਕਾਗ ਭੁਸ਼ਨਡੀ ਤਾਲ ਹੈ, ਇਹ ਕੁਲ ਸਫਰ ੨੮ ਕਿਲੋ ਮੀਟਰ ਹੈ, ਇਸ ਸਰੋਵਰ ਦੀ ਫੋਟੋ ਤੁਸੀਂ ਇਥੇ ਵੇਖ ਸਕਦੇ ਹੋ!




                                             Kag Bhushandi taal
 ਹੁਣ ਸਾਨੂ ਇਹ ਤੇ ਪਤਾ ਲਗ ਗਿਆ ਕਿ ਕਾਗ ਭੁਸੁੰਡ - ਸ੍ਰੀ ਹੇਮਕੁੰਟ ਪਰਬਤ ਦੇ ਲਾਗੇ ਹੀ ਹੈ ਪਰ ਅਸੀਂ ਇਹ ਕਿੰਜ ਸਾਬਿਤ ਕਰੀਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਰਿਖੀ ਕਾਗ ਭੁਸੁੰਡ ਨੂ ਸ੍ਰੀ ਹੇਮ੍ਕੋਉੰਟ ਪਰਬਤ ਤੇ ਮਿਲੇ ਸੀ? ਇਸ ਵਾਸਤੇ ਸਾਨੂ ਕਈ ਪੁਰਾਣਿਕ ਹਿੰਦੂ ਸ਼ਾਸਤਰਾਂ ਦਾ ਸਹਾਰਾ ਲੈਣਾ ਹੋਵੇਗਾ ;

ਸਭ ਤੋ ਪਹਿਲਾਂ ਤੇ ਸਾਨੂ ਓਹਨਾ ਰਸਤਿਆਂ ਦੀ ਭਾਲ ਕਰਨੀ ਹੋਵੇਗੀ ਜੋ ਸਤਯੁਗ ਅਤੇ ਹੋਰਨਾ ਸਮੇ ਵਿਚ ਇਹਨਾ ਪਰਬਤਾਂ ਤੇ ਜਾਣ ਲਈ ਦੇਵਤੇ ਅਤੇ ਬ੍ਰਹਮ-ਗਿਆਨੀ ਅਤੇ ਪੁਜੇ ਹੋਏ ਤਪਸਵੀ-ਰਿਖੀ ਵਰਤਦੇ ਸਨ. ਮਹਾਭਾਰਤ ਤੋ ਬਾਅਦ ਜਦੋਂ ਪਾਂਡਵ- ਸ੍ਵਰਗ ਨੂ ਚਲੇ ਤੇ ਓਹਨਾ ਇਹੋ ਹੀ ਰਾਹ ਫੜਿਆ ਸੀ ਜੋ ਕਿ ਦੇਹਰਾਦੂਨ ਤੋ ਹੁੰਦੇ ਹੋਏ, ਜਮੁਨਾ ਜੀ ਦੇ ਕਿਨਾਰੇ ਚਲਦੇ ਹੋਏ ਲਾਖਾ ਮੰਡਲ ਫਿਰ ਗੰਗੋਤਰੀ ਹੁੰਦੇ ਹੋਏ ਕੇਦਾਰਨਾਥ ਆ ਗਏ ਜਿਥੋਂ ਓਹ ਪਾਂਡੂਕੇਸ਼ਵਰ ਪੁਜੇ, ਇਹ ਪਾਂਡੂ ਕੇਸ਼ਵਰ, ਗੋਬਿੰਦ ਘਾਟ ਤੋ ਉਪਰ  ਬਦਰੀਨਾਥ ਵਾਲੇ ਪਾਸੇ ਸਿਰਫ ਦੋ ਕਿਲੋ ਮੀਟਰ ਦੀ ਦੂਰੀ ਤੇ ਹੈ, ਇਥੋਂ ਪਾਂਡਵ ਗੋਬਿੰਦ ਘਾਟ ਆਏ ਅਤੇ ਫਿਰ ਗੋਬਿੰਦ ਧਾਮ ਹੁੰਦੇ ਹੋਏ ਹੇਮਕੁੰਟ ਪਰਬਤ ਤੇ ਆਏ, ਜਿਸ ਨੂ ਲੰਘ ਕੇ ਓਹ ਅਗੇ ਹਿਮਾਲਾ ਵਿਚ ਚਲੇ ਗਏ ਜਿਥੇ ਇਕ-ਇਕ ਕਰਕੇ  ਓਹ ਡਿਗਦੇ-ਮਰਦੇ ਗਏ ਅਤੇ ਸਵਰਗ ਜਾ ਪੁਜੇ !
ਇਸ ਕਥਾ ਦਾ ਜਿਕਰ ਦਸਵੇਂ ਪਾਤਸਾਹ ਧਨ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੀ ਕਥਾ ਬਚਿਤਰ ਨਾਟਕ ਵਿਚ ਕਰਦੇ ਹਨ,
ਅਧਿਆਇ ਛੇਵਾਂ
 ਚੌਪਈ !!

ਅਬ ਮੈਂ ਅਪਨੀ ਕਥਾ ਬਖਾਨੋ !! ਤਪ ਸਾਧਤ ਜਿਹ ਬਿਧਿ ਮੁਹਿ ਆਨੋ !!
ਹੇਮ ਕੁੰਟ ਪਰਬਤ ਹੈ ਜਹਾਂ !! ਸਪਤ ਸ੍ਰਿੰਗ ਸੋਭਿਤ ਹੈ ਤਹਾਂ !!੧!!
ਸਪਤ ਸ੍ਰਿੰਗ ਤਿਹ ਨਾਮ ਕਹਾਵਾ !! ਪੰਡੁ ਰਾਜ ਜਹ ਜੋਗੁ ਕਮਾਵਾ !!
ਤਹ ਹਮ ਅਧਿਕ ਤਪੱਸਿਆ ਸਾਧੀ !! ਮਹਾਂਕਾਲ ਕਾਲਿਕਾ ਅਰਾਧੀ !!੨!!


Hemkunt Sahib—Google earth view and situation.


ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਪ ਆਪਣੇ ਮੁਖਾਰਬਿੰਦ ਤੋ ਉਚਾਰੇ ਗਏ ਇਹਨਾ ਸਬਦਾਂ ਤੋ ਸਾਨੂ ਕੋਈ ਸ਼ੰਕਾ ਨਹੀਂ ਰਹਿੰਦੀ ਕਿ ਪਾਂਡੂ ਭਰਾਵਾਂ ਨੇ ਸਵਰਗ ਜਾਣ ਲਈ ਇਹੋ ਰਸਤਾ ਚੁਣਿਆ ਸੀ!
ਦੂਜੀ ਗਲ ਨਾਰਦ ਮੁਨੀ ਅਕਾਸ ਮਾਰਗ ਤੋ ਜਾਂਦੇ ਸੀ ਪਰ ਹਿੰਦੂ ਸ਼ਾਸਤਰਾਂ ਦੇ ਮੁਤਾਬਿਕ ਓਹਨਾ ਦਾ ਆਸ਼ਰਮ ਪੀਪਲ ਕੋਟੀ ਵਿਚ ਸੀ ਜੋ ਕਿ ਜੋਸ਼ੀਮਠ ਤੋ ੩੪ ਕਿਲੋ ਮੀਟਰ ਪਹਿਲਾ ਹੀ ਹੈ, 
 ਜਦੋਂ ਅਸੀਂ ਰਿਖਿਕੇਸ਼ ਤੋ ਅਪਨੀ ਜਾਤ੍ਰਾ ਸ੍ਰੀ ਹੇਮਕੁੰਟ ਲਈ ਸ਼ੁਰੂ ਕਰਦੇ ਹਾਂ ਤਾ ਰਿਖੀਕੇਸ ਤੋ ੧੧੭ ਕਿਲੋ ਮੀਟਰ ਦੀ ਦੂਰੀ ਤੇ ਸ੍ਰੀ ਨਗਰ ਸ਼ਹਿਰ ਆਓਂਦਾ ਹੈ ਜੋ ਗੰਗਾ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ ! ਇਸ ਸ਼ਹਿਰ ਵਿਚ ਹੀ ਵਿਸ਼੍ਣੁ ਦਾ ਵਿਆਹ ਲਖਮੀ ਨਾਲ ਹੋਇਆ ਸੀ, ਇਸ ਵਿਆਹ ਤੋ ਪਹਿਲਾਂ ਨਾਰਦ ਮੁਨੀ ਨੇ ਵਿਸ਼੍ਣੁ ਤੋ ਆਪਣੇ ਸੋਹਣੇ ਰੂਪ ਲਈ ਪ੍ਰਾਰਥਨਾ ਕੀਤੀ ਸੀ ਅਤੇ ਵਿਸ਼੍ਣੁ ਨੇ ਉਸ ਦੀ ਸ਼ਕਲ ਬਾਂਦਰ ਦੀ ਬਣਾ ਦਿੱਤੀ ਸੀ, ਸ੍ਵਯਮ ਵਰ  ਵੇਲੇ ਓਹ ਲਖਮੀ ਦੇ ਅਗੇ ਪਿਛੇ ਘੁਮਦਾ ਰਿਹਾ ਕਿ ਓਹ ਨਾਰਦ ਦੇ ਗਲ ਵਿਚ ਵਰਮਾਲਾ ਪਾ ਦੇਵੇ ਪਰ ਲਖਮੀ ਨੇ ਉਸ ਵਲ ਵੇਖਿਆ ਵੀ ਨਹੀ ਤੇ ਬਾਅਦ ਵਿਚ ਜਦੋਂ ਹਾੱਸਾ ਪਿਆ ਤਾ ਨਾਰਦ ਨੂ ਪਤਾ ਲਗਿਆ ਕਿ ਵਿਸ਼੍ਣੁ ਨੇ ਉਸ ਦੀ ਸ਼ਕਲ ਬਾਂਦਰ ਦੀ ਬਣਾ ਦਿੱਤੀ ਹੈ, ਜਿਸ ਤੇ ਗੁੱਸੇ ਵਿਚ ਆ ਕੇ ਨਾਰਦ ਨੇ ਵਿਸ਼੍ਣੁ ਨੂ ਸ਼ਰਾਪ ਦਿੱਤਾ ਕਿ ਉਸਨੁ ਇਹਨਾ ਬਾਂਦਰਾਂ ਦੀ ਲੋੜ ਪਵੇਗੀ ਅਤੇ ਜਦੋਂ ਵਿਸ਼੍ਣੁ, ਰਾਮ ਬਣ ਕੇ ਅਵਤਰਿਆ ਤੇ ਉਸ ਨੂ ਇਹਨਾ ਬਾਂਦਰਾਂ ਦੀ ਲੋੜ ਪਈ !
ਇਹਨਾ ਦੋਹਨਾ ਕਥਾਵਾਂ ਤੋ ਇਹ ਤੇ ਪਤਾ ਲਗਦਾ ਹੈ ਕਿ ਦੇਵਤਾ ਵੀ ਇਸੇ ਰਸਤੇ ਦਾ ਇਸਤੇਮਾਲ ਕਰਦੇ ਸੀ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਵੀ ਅਪਨੀ ਹਿਮਾਲਾ ਜਾਤਰਾ ਲਈ, ਇਸੇ ਰਸਤੇ ਤੋ ਅਪਨੀ ਹਿਮਾਲੇ ਯਾਤਰਾ ਸ਼ੁਰੂ ਕੀਤੀ ਅਤੇ ਓਹਨਾ ਦੀ ਮੁਲਾਕਾਤ ਕਾਗ ਭੁਸੁੰਡ ਰਿਖੀ ਨਾਲ ਇਥੇ ਹੇਮਕੁੰਟ ਵਿਚ ਹੀ ਹ਼ੋਈ ਕਿਓਂਕਿ ਜੋ ਰਸਤਾ ਕਾਗ ਭੁਸੁੰਡ ਸਰੋਵਰ ਵਲ ਜਾਂਦਾ ਹੈ ਓਹ ਅਗੇ ਕਿਤੇ ਨਹੀ ਜਾਂਦਾ ਪਰ ਹੇਮਕੁੰਟ ਤੋ ਅਗੇ ਤਿੱਬਤ, ਫਿਰ ਚੀਨ ਇਥੋਂ ਜਾਇਆ ਜਾ ਸਕਦਾ ਹੈ, ਚੀਨ ਦਾ ਇਲਾਕਾ ਵੀ ਇਥੋਂ ੩੫-੪੦ ਕਿਲੋ ਮੀਟਰ ਦੇ ਸਫ਼ਰ ਤੇ ਹੈ ਪਰ ਸਿਧਾ ਰਸਤਾ ਜਿਆਦਾ ਦੂਰ ਨਹੀ ! ਪਹਿਲਾਂ ਗੋਬਿੰਦ ਧਾਮ ਤੇ ਪੁਲਸ ਵਾਲਾ ਇਕ ਰਜਿਸਟਰ ਲੈ ਕੇ ਬੈਠਾ ਰਹਿੰਦਾ ਸੀ ਅਤੇ ਹੇਮਕੁੰਟ ਜਾਣ ਵਾਲੇ ਜਾਤਰੁ ਪਰਮਿਟ ਲੈ ਕੇ (ਇਜਾਜ਼ਤ) ਫਿਰ ਹੀ ਹੇਮਕੁੰਟ ਜਾਂਦੇ ਸੀ 
 ਇਸ ਲਈ ਸਾਡੇ ਮਨ ਵਿਚ ਸ਼ਕ਼ ਦੀ ਕੋਈ ਗਲ ਨਹੀ ਰਹਿੰਦੀ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਚੀਨ ਜਾਣ ਲਈ ਇਹੋ ਰਸਤਾ ਚੁਣਿਆ ਹੋਵੇ, ਜੇ ਕਰ ਅਸੀਂ ਲੇਹ ਲਦਾਖ ਵਲ ਝਾਤੀ ਮਾਰੀਏ ਤਾ ਸਾਨੂ ਲੇਹ ਵਿਚ ਗੁਰੂ ਨਾਨਕ ਦੇਵ ਜੀ ਦੇ ਪੁਜਣ ਦੇ ਸਬੂਤ ਮਿਲਦੇ ਹੈਨ  ਪਰ ਉਸਤੋਂ ਅਗੇ ਨਹੀ ਜਦ ਕਿ ਗੁਰੂ ਨਾਨਕ ਦੇਵ ਜੀ ਨੇ ਕੈਲਾਸ਼ ਪਰਬਤ ਅਤੇ ਮਾਨਸਰੋਵਰ ਦੀ ਜਾਤ੍ਰਾਵਾਂ ਵੀ ਕੀਤੀਆਂ ਤੇ ਓਥੇ ਜਾਣ ਲਈ ਵੀ ਰਸਤਾ ਉੱਤਰਾਖੰਡ ਵਿਚੋਂ ਹੀ ਜਾਂਦਾ ਹੈ, ਕੋਈ ਵਡੀ ਗਲ ਨਹੀ ਜੇ ਹੇਮਕੁੰਟ ਪਰਬਤ ਤੋ ਹੁੰਦੇ ਹੋਏ ਕੋਈ ਪੁਰਾਣਾ ਰਸਤਾ ਮਾਨਸਰੋਵਰ ਅਤੇ ਕੈਲਾਸ਼ ਪਰਬਤ ਜਾਂਦਾ ਹੋਵੇ?
ਗੁਰੂ ਚਰਨਾ ਦਾ ਦਾਸ
ਅਜਮੇਰ ਸਿੰਘ ਰੰਧਾਵਾ  




Kag Bhsund Taal


Gurudwara Gobind Dham

No comments:

Post a Comment